Latest News
ਮੋਦੀ ਨੇ ਜੈ ਸ੍ਰੀ ਰਾਮ ਨੂੰ ਫਿਰ ਜੈ ਸੀਆ ਰਾਮ 'ਚ ਬਦਲਿਆ

Published on 05 Aug, 2020 10:25 AM.


ਅਯੁੱਧਿਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਪਹਿਲਾਂ ਜਾਨਕੀ ਮਾਤਾ ਨੂੰ ਚੇਤੇ ਕੀਤਾ ਤੇ ਫਿਰ 'ਜੈ ਸੀਆ ਰਾਮ' ਦਾ ਨਾਅਰਾ ਲਾਇਆ। '90 ਦੇ ਦਹਾਕੇ ਵਿਚ ਐੱਲ ਕੇ ਅਡਵਾਨੀ ਦੀ ਅਗਵਾਈ ਵਿਚ ਸੋਮਨਾਥ ਤੋਂ ਅਯੁੱਧਿਆ ਲਈ ਨਿਕਲੀ ਰੱਥ ਯਾਤਰਾ ਦਾ ਨਾਅਰਾ 'ਜੈ ਸ੍ਰੀ ਰਾਮ' ਸੀ। ਇਸ ਨਾਅਰੇ ਦੀ ਆਕ੍ਰਮਕਤਾ ਨੇ ਨੌਜਵਾਨਾਂ ਨੂੰ ਕਾਫੀ ਲੁਭਾਇਆ ਸੀ, ਪਰ ਇਸ ਲਈ ਆਰ ਐੱਸ ਐੱਸ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਭਾਜਪਾ ਦੀ ਨੁਕਤਾਚੀਨੀ ਵੀ ਹੁੰਦੀ ਸੀ। ਲੋਕਾਂ ਦਾ ਅੱਜ ਵੀ ਮੰਨਣਾ ਹੈ ਕਿ ਭਾਰਤੀ ਇਕ-ਦੂਜੇ ਦਾ ਸਵਾਗਤ ਜੈ ਸੀਆ ਰਾਮ ਬੋਲ ਕੇ ਕਰਦੇ ਹਨ, ਪਰ ਭਾਜਪਾ ਤੇ ਉਸ ਨਾਲ ਜੁੜੇ ਸੰਗਠਨਾਂ ਨੇ ਸਿਆਸੀ ਫਾਇਦੇ ਲਈ ਨਾਅਰੇ ਨੂੰ ਜੈ ਸ੍ਰੀ ਰਾਮ ਵਿਚ ਬਦਲ ਦਿੱਤਾ। ਮੋਦੀ ਨੇ 2017 ਵਿਚ ਯੂ ਪੀ ਅਸੰਬਲੀ ਚੋਣਾਂ ਦੌਰਾਨ ਇਕ ਰੈਲੀ ਵਿਚ ਜੈ ਸ੍ਰੀ ਰਾਮ ਦਾ ਨਾਅਰਾ ਲਾਇਆ ਸੀ ਤੇ ਉਦੋਂ ਦੋਸ਼ ਲੱਗਾ ਸੀ ਕਿ ਉਨ੍ਹਾ ਧਰੁਵੀਕਰਨ ਲਈ ਇਹ ਨਾਅਰਾ ਵਰਤਿਆ।
ਹੁਣ ਮੋਦੀ ਨੇ ਕਿਹਾ ਕਿ ਜਿਸ ਦਾ ਸਦੀਆਂ ਤੋਂ ਇੰਤਜ਼ਾਰ ਸੀ, ਉਸ ਨੂੰ ਅੱਜ ਪੂਰਾ ਕੀਤਾ ਜਾ ਰਿਹਾ ਹੈ। ਇ ਸਦੇ ਨਾਲ ਹੀ ਉਨ੍ਹਾ ਰਾਮ ਮੰਦਰ ਦੀ ਉਸਾਰੀ ਨੂੰ ਵਿਕਾਸ ਨਾਲ ਜੋੜ ਦਿੱਤਾ। ਲੱਗਦਾ ਹੈ ਕਿ ਉਹ ਆਪਣੇ ਚਾਹੁਣ ਵਾਲਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਇਹ ਮੁੱਦਾ ਹੁਣ ਉਥੇ ਪੁੱਜ ਗਿਆ ਹੈ, ਜਿਥੇ ਆਕ੍ਰਮਕਤਾ ਦੀ ਲੋੜ ਨਹੀਂ। ਸਰਕਾਰ ਦਾ ਮੂਲ ਏਜੰਡਾ ਵਿਕਾਸ ਹੈ।

261 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper