Latest News
ਵੱਖ-ਵੱਖ ਆਗੂਆਂ ਨੇ ਲਾਲੀ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ

Published on 11 Aug, 2020 10:47 AM.


ਮਾਹਿਲਪੁਰ (ਅਵਤਾਰ ਲੰਗੇਰੀ)-ਅਮਰ ਸ਼ਹੀਦ ਦਰਸ਼ਨ ਸਿੰਘ ਕੈਨੇਡੀਅਨ ਦੇ ਪਿੰਡ ਲੰਗੇਰੀ ਦੇ ਸਰਪੰਚ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਹਰਮਨ ਪਿਆਰੇ ਆਗੂ ਸ੍ਰੀ ਮਨਜੀਤ ਸਿੰਘ ਲਾਲੀ ਪਿਛਲੇ ਦਿਨੀਂ ਦਿਲ ਦੀ ਧੜਕਣ ਬੰਦ ਹੋਣ ਕਾਰਨ ਅਚਾਨਕ ਵਿਛੋੜਾ ਦੇ ਗਏ। ਉਨ੍ਹਾ ਦੇ ਇਲਾਕੇ ਅਤੇ ਸੂਬਾ ਪੱਧਰੀ ਰਾਜਨੀਤਕ, ਸਮਾਜਿਕ, ਧਾਰਮਿਕ, ਖੇਡ ਜਗਤ ਦੇ ਆਗੂਆਂ ਨੇ ਸਸਕਾਰ ਉਪਰੰਤ ਪਰਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਦੁੱਖ ਦੀ ਘੜੀ ਵਿੱਚ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਸ੍ਰੀ ਬੰਤ ਬਰਾੜ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਪਿੰਡ ਲੰਗੇਰੀ ਜਿਹੜਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਂਗਰੀ ਭਾਈ ਕੁੰਮਾ ਜੀ ਦੇ ਇੱਥੇ ਵਸਣ ਕਰਕੇ ਲੰਗੇਰੀ ਬਣਿਆ ਅਤੇ ਇਸੇ ਹੀ ਪਿੰਡ ਦੇ ਭਾਈ ਪਿਆਰਾ ਸਿੰਘ ਬੱਬਰ ਆਜ਼ਾਦੀ ਘੁਲਾਟੀਏ, ਸ਼ਹੀਦ ਦਰਸ਼ਨ ਸਿੰਘ ਕੈਨੇਡੀਅਨ ਅਤੇ ਹੋਰ ਦੇਸ਼ ਭਗਤਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਵਾਲਾ ਨਿਧੜਕ ਆਗੂ, ਲੋਕ ਪੱਖੀ ਵਿਚਾਰਵਾਨ ਯੋਧਾ ਕਾਮਰੇਡ ਮਨਜੀਤ ਸਿੰਘ ਲਾਲੀ ਸਾਡੇ ਪਾਸੋਂ ਖੁੱਸ ਗਿਆ। ਉਨ੍ਹਾ ਕਿਹਾ ਕਿ ਮਨਜੀਤ ਸਿੰਘ ਲਾਲੀ ਮਹਾਨ ਤਿਆਗੀ ਅਤੇ ਸਿਰੜੀ ਯੋਧਾ ਸੀ, ਜਿਸ ਨੇ ਅਮਰ ਸ਼ਹੀਦ ਦਰਸ਼ਨ ਸਿੰਘ ਕੈਨੇਡੀਅਨ ਦੀ ਪ੍ਰੇਰਨਾ ਸਦਕਾ 38 ਸਾਲ ਦੀ ਚੜ੍ਹਦੀ ਉਮਰੇ ਇੰਗਲੈਂਡ ਵਰਗੇ ਮੁਲਖ ਨੂੰ ਪਰਵਾਰ ਸਮੇਤ ਛੱਡ ਕੇ ਪੂਰਾ ਜੀਵਨ ਪਿੰਡ ਲੰਗੇਰੀ, ਕਮਿਊਨਿਸਟ ਪਾਰਟੀ, ਨਵਾਂ ਜ਼ਮਾਨਾ ਅਖਬਾਰ ਅਤੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਜਿੱਥੇ ਉਹ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰੀ ਆਗੂ ਰਹੇ, ਉਥੇ 27 ਸਾਲ ਪਿੰਡ ਦੇ ਸਰਪੰਚ, ਬਲਾਕ ਸੰਮਤੀ, ਜ਼ਿਲ੍ਹਾ ਅਤੇ ਸਟੇਟ ਪਲੈਨਿੰਗ ਬੋਰਡ ਦੇ ਮੈਂਬਰ ਵੀ ਰਹੇ। ਇਸ ਦੁੱਖ ਦੀ ਘੜੀ ਵਿੱਚ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਤੇ ਨਵਾਂ ਜ਼ਮਾਨਾ ਦੇ ਸਾਬਕਾ ਸੰਪਾਦਕ ਸ੍ਰੀ ਜਤਿੰਦਰ ਪਨੂੰ, ਠੇਕੇਦਾਰ ਸੁਰਿੰਦਰ ਸਿੰਘ Îਭੁੱਲੇਵਾਲਾ ਰਾਠਾਂ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮੈਡਮ ਨਿਮਿਸ਼ਾ ਮਹਿਤਾ ਬੁਲਾਰਾ ਪੰਜਾਬ ਕਾਂਗਰਸ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਤੋਂ ਵਿਜੈ ਬੰਬੇਲੀ, ਕਾਮਰੇਡ ਚਿਰੰਜੀ ਲਾਲ ਕੰਗਣੀਵਾਲ, ਸੀ ਪੀ ਐੱਮ ਆਗੂ ਦਰਸ਼ਨ ਸਿੰਘ ਮੱਟੂ, ਮਹਿੰਦਰ ਸਿੰਘ ਖੈਰੜ ਪੇਂਡੂ ਮਜ਼ਦੂਰ ਯੂਨੀਅਨ, ਸਰਬਜੀਤ ਸਿੰਘ ਪੰਜਾਬੀ ਸਾਹਿਤ ਸਭਾ, ਅਵਤਾਰ ਲੰਗੇਰੀ ਡੀ ਟੀ ਐੱਫ਼ ਆਗੂ, ਕਾਮਰੇਡ ਮਹਿੰਦਰ ਪਾਲ ਬੱਢੋਆਣ, ਲੰਬੜਦਾਰ ਮਹਿੰਦਰ ਪਾਲ ਲੰਬੜਦਾਰ ਯੂਨੀਅਨ ਆਗੂ, ਸਾਬਕਾ ਸਰਪੰਚ ਮਨਜੀਤ ਸਿੰਘ ਸੈਦਪੁਰ ਨੇ ਵੀ ਪਰਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾ ਦਾ ਸੋਮਵਾਰ ਅੰਤਿਮ ਸੰਸਕਾਰ ਕੀਤਾ ਗਿਆ ਸੀ।

225 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper