Latest News
ਪੀ.ਪੀ.ਈ. ਕਿੱਟਾਂ ਪਾ ਕੇ ਕੋਰੋਨਾ ਵਾਰਡ ਦਾ ਚੀਮਾ ਤੇ ਸੰਧਵਾਂ ਵੱਲੋਂ ਦੌਰਾ

Published on 11 Aug, 2020 10:52 AM.


ਫ਼ਰੀਦਕੋਟ (ਸੁਰਿੰਦਰ ਮਚਾਕੀ)-ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਨੇਤਾ ਹਰਪਾਲ ਸਿੰਘ ਚੀਮਾ ਨੇ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨਾਲ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਕਰੋਨਾ ਵਾਰਡ ਦਾ ਦੌਰਾ ਕਰਨ ਤੋਂ ਬਾਅਦ ਸਨਸਨੀਖੇਜ਼ ਖੁਲਾਸੇ ਕੀਤੇ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦਾ ਕਰੋਨਾ ਪ੍ਰਤੀ ਕੋਈ ਗੰਭੀਰਤਾ ਵਾਲਾ ਰਵੱਈਆ ਨਹੀਂ ਹੈ, ਜਿਸ ਕਾਰਨ ਪੰਜਾਬ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕਰੋਨਾ ਵਾਰਡਾਂ ਵਿੱਚ ਹਰ ਰੋਜ਼ ਵੱਡੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਹੋ ਰਹੀਆਂ ਹਨ, ਪਰ ਸਰਕਾਰ ਸਿਰਫ਼ ਦਰਸ਼ਕ ਬਣ ਕੇ ਦੇਖ ਰਹੀ ਹੈ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਵੱਖ-ਵੱਖ ਵਰਗਾਂ ਦੇ ਕ੍ਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦੇ ਰਹੇ ਹਨ ਅਤੇ ਕਰੋਨਾ ਭਿਆਨਕ ਰੂਪ ਅਖਤਿਆਰ ਕਰ ਰਿਹਾ ਹੈ।ਇਸੇ ਕਰਕੇ ਸਿਹਤ ਵਿਭਾਗ ਇਸ ਵੇਲੇ ਕਰੋਨਾ 'ਤੇ ਕਾਬੂ ਪਾਉਣ ਦੀ ਜਗ੍ਹਾ ਧਰਨਿਆਂ ਦਾ ਵਿਭਾਗ ਬਣ ਚੁੱਕਾ ਹੈ ਅਤੇ ਸਰਕਾਰ ਨੂੰ ਇਸ ਦੀ ਉਕਾ ਹੀ ਪ੍ਰਵਾਹ ਨਹੀਂ।ਫ਼ਾਜਿਲਕਾ ਦੇ ਪ੍ਰੋ. ਪਰਵਿੰਦਰ ਕੰਬੋਜ ਦੀ ਫ਼ਰੀਦਕੋਟ ਮੈਡੀਕਲ ਹਸਪਤਾਲ ਦੇ ਕਰੋਨਾ ਵਾਰਡ ਵਿੱਚ ਹੋਈ ਮੌਤ ਬਾਰੇ ਸਰਕਾਰ ਵੱਲੋਂ ਬਣਾਈ ਕਮੇਟੀ 'ਤੇ ਸਵਾਲ ਖੜਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਲੋੜ ਹੈ, ਨਾ ਕਿ ਹਸਪਤਾਲ ਦੇ ਡਾਕਟਰ ਇਸ ਦੀ ਜਾਂਚ ਕਰਨ।ਉਨ੍ਹਾਂ ਕਿਹਾ ਕਿ ਸਾਰੇ ਪੰਜਾਬ ਵਿੱਚ ਬਣੇ ਕਰੋਨਾ ਵਾਰਡਾਂ ਵਿੱਚ ਨਾ ਕਿਸੇ ਸਫ਼ਾਈ ਦਾ ਪ੍ਰਬੰਧ ਹੈ ਅਤੇ ਨਾ ਹੀ ਟਾਈਮ ਸਿਰ ਖਾਣਾ ਮਿਲਦਾ ਹੈ, ਇਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਪਾਣੀ ਨੂੰ ਤਰਸਦੇ ਮਰੀਜ਼ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕਰੋਨਾ ਵਾਰਡ ਦਾ ਪੀ. ਪੀ. ਈ. ਕਿੱਟਾਂ ਪਾ ਕੇ ਜਦੋਂ ਉਨ੍ਹਾਂ ਦੌਰਾ ਕੀਤਾ ਤਾਂ ਮਰੀਜ਼ਾਂ ਨੇ ਡਾਕਟਰਾਂ ਅਤੇ ਪ੍ਰਬੰਧਕਾਂ Àੁੱਪਰ ਗੰਭੀਰ ਦੋਸ਼ ਲਾਏ। ਪਾਣੀ ਨਾ ਦੇਣ, ਦਵਾਈਆਂ ਹਸਪਤਾਲ ਦੀ ਬਜਾਏ ਬਾਹਰਲੀਆਂ ਲਿਖਣ ਸਮੇਤ ਸਫ਼ਾਈ ਅਤੇ ਹੋਰ ਪ੍ਰਬੰਧਾਂ ਬਾਰੇ ਮਰੀਜ਼ਾਂ ਨੇ ਗੱਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਕਰੋਨਾ ਅਤੇ ਆਰਡੀਨੈਂਸ ਬਾਰੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇ।ਇਸ ਤੋਂ ਇਲਾਵਾ ਕਰੋਨਾ ਵਾਰਡਾਂ ਵਿੱਚ ਕਮੀਆਂ ਤੇ ਲਾਪ੍ਰਵਾਹੀਆਂ ਕਰਕੇ ਹੋ ਰਹੀਆਂ ਮੌਤਾਂ ਦੀ ਵਿਜੀਲੈਂਸ ਤੋਂ ਜਾਂਚ ਕਰਾਈ ਜਾਵੇ।

114 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper