Latest News
ਕੇਂਦਰ ਨੇ 6 ਮਹੀਨਿਆਂ 'ਚ ਕੁਝ ਨਹੀਂ ਕੀਤਾ, ਮੰਤਰੀ ਸੱਤਾ ਹਥਿਆਉਣ ਲਈ ਬੰਗਾਲ ਆਏ : ਮਮਤਾ

Published on 08 May, 2021 09:56 AM.


ਕੋਲਕਾਤਾ : ਦੇਸ਼ 'ਚ ਜਾਰੀ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਨੂੰ ਝਾੜ ਪਾਈ | ਉਨ੍ਹਾ ਬੰਗਾਲ ਵਿਧਾਨ ਸਭਾ 'ਚ ਕਿਹਾ ਕਿ ਕੇਂਦਰ ਨੇ ਪਿਛਲੇ ਛੇ ਮਹੀਨਿਆਂ 'ਚ ਕੋਈ ਕੰਮ ਨਹੀਂ ਕੀਤਾ, ਮੰਤਰੀ ਪੱਛਮ ਬੰਗਾਲ ਦੀ ਸੱਤਾ 'ਤੇ ਕਾਬਜ਼ ਹੋਣ ਦੇ ਇਰਾਦੇ ਨਾਲ ਰੋਜ਼ਾਨਾ ਬੰਗਾਲ ਆਏ | ਇਸ ਤੋਂ ਇਲਾਵਾ ਉਨ੍ਹਾਂ ਦੇਸ਼ ਲਈ ਇੱਕ ਵੈਕਸੀਨ ਪ੍ਰੋਗਰਾਮ ਬਣਾਉਣ ਦੀ ਵੀ ਮੰਗ ਕੀਤੀ | ਉਨ੍ਹਾ ਵਿਧਾਨ ਸਭਾ 'ਚ ਆਪਣੇ ਸੰਬੋਧਨ ਦੌਰਾਨ ਕਿਹਾ, 'ਕੇਂਦਰ ਸਰਕਾਰ ਲਈ 30,000 ਕਰੋੜ ਰੁਪਏ ਵੀ ਕੁਝ ਨਹੀਂ ਹਨ | ਪੂਰੇ ਦੇਸ਼ 'ਚ ਇੱਕ ਵੈਕਸੀਨ ਪ੍ਰੋਗਰਾਮ ਹੋਣਾ ਚਾਹੀਦਾ ਹੈ |'
ਉਨ੍ਹਾ ਕੇਂਦਰ ਸਰਕਾਰ 'ਤੇ ਭੇਦਭਾਵ ਦਾ ਦੋਸ਼ ਲਾਇਆ | ਮਮਤਾ ਨੇ ਕਿਹਾ, 'ਬੰਗਾਲ ਦੇ ਨਾਲ ਏਨਾ ਭੇਦਭਾਵ ਕਿਉਂ? ਉਨ੍ਹਾ ਸਹੁੰ ਚੁੱਕ ਸਮਾਗਮ ਦੇ 24 ਘੰਟੇ ਦੇ ਅੰਦਰ ਕੇਂਦਰੀ ਟੀਮ ਭੇਜੀ | ਅਸਲ 'ਚ ਭਾਜਪਾ ਜਨਤਾ ਦੇ ਜਨਾਦੇਸ਼ ਨੂੰ ਮੰਨਣ ਲਈ ਤਿਆਰ ਨਹੀਂ | ਮੈਂ ਹਿੰਸਾ ਦਾ ਕਦੀ ਸਮਰੱਥਨ ਨਹੀਂ ਕਰਦੀ | ਉਹ ਫਰਜ਼ੀ ਖ਼ਬਰਾਂ ਅਤੇ ਫਰਜ਼ੀ ਵੀਡੀਓ ਫੈਲਾ ਰਹੇ ਹਨ |

191 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper