Latest News
ਤਿੰਨ ਕਰੋੜ ਡੋਜ਼ ਦੀ ਜ਼ਰੂਰਤ, ਹੁਣ ਤੱਕ ਮਿਲੀ ਸਿਰਫ਼ 40 ਲੱਖ : ਕੇਜਰੀਵਾਲ

Published on 08 May, 2021 09:58 AM.


ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੈਕਸੀਨ ਦੀ ਤਾਜ਼ਾ ਸਥਿਤੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ | ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, 'ਦਿੱਲੀ 'ਚ ਵੈਕਸੀਨ ਦੀ ਬਹੁਤ ਕਮੀ ਹੈ | ਜੇ ਸਾਨੂੰ ਪ੍ਰਾਪਤ ਮਾਤਰਾ 'ਚ ਵੈਕਸੀਨ ਦੀ ਖੁਰਾਕ ਮਿਲਦੀ ਹੈ, ਤਾਂ ਅਸੀਂ 3 ਮਹੀਨਿਆਂ ਦੇ ਅੰਦਰ ਟੀਕਾਕਰਨ ਪੂਰਾ ਕਰ ਸਕਦੇ ਹਾਂ | ਦਿੱਲੀ 'ਚ 18 ਸਾਲ ਤੋਂ ਉਪਰ ਦੇ 1.5 ਕਰੋੜ ਲੋਕ ਹਨ, ਇਸ ਲਈ ਸਾਨੂੰ 3 ਕਰੋੜ ਖੁਰਾਕ ਦੀ ਜ਼ਰੂਰਤ ਹੈ |' ਉਨ੍ਹਾ ਕਿਹਾ— ਇਸ 'ਚ ਦਿੱਲੀ ਸਰਕਾਰ ਨੂੰ ਹੁਣ ਤੱਕ ਕੇਵਲ 40 ਲੱਖ ਖੁਰਾਕ ਮਿਲੀ ਹੈ | ਸਾਨੂੰ 2.6 ਕਰੋੜ ਹੋਰ ਖੁਰਾਕ ਚਾਹੀਦੀ ਹੈ | ਉਨ੍ਹਾ ਕਿਹਾ ਕਿ ਜੇ ਦਿੱਲੀ ਸਰਕਾਰ ਨੂੰ ਪ੍ਰਤੀ ਮਹੀਨੇ ਕੋਵਿਡ-19 ਵੈਕਸੀਨ ਦੀ 80-85 ਲੱਖ ਖੁਰਾਕ ਦਿੱਤੀ ਜਾਂਦੀ ਹੈ, ਤਾਂ ਅਸੀਂ ਤਿੰਨ ਮਹੀਨੇ ਦੇ ਅੰਦਰ ਟੀਕਾਕਰਨ ਪੂਰਾ ਕਰ ਸਕਦੇ ਹਾਂ | ਉਨ੍ਹਾ ਕਿਹਾ ਕਿ ਕੇਂਦਰ ਨੂੰ ਬੇਨਤੀ ਹੈ ਕਿ ਸਾਨੂੰ ਸਹੀ ਮਾਤਰਾ 'ਚ ਵੈਕਸੀਨ ਉਪਲੱਬਧ ਕਰਾਈ ਜਾਵੇ |

216 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper