Latest News
ਯੇਦੀਯੁਰੱਪਾ ਵੱਲੋਂ ਅਸਤੀਫਾ

Published on 26 Jul, 2021 10:51 AM.


ਬੇਂਗਲੁਰੂ : ਬੀ ਐੱਸ ਯੇਦੀਯੁਰੱਪਾ ਨੇ ਸੋਮਵਾਰ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਸੌਂਪ ਦਿੱਤਾ | ਰਾਜਪਾਲ ਨੇ ਉਨ੍ਹਾ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ | ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ 2-3 ਦਿਨਾਂ ਵਿਚ ਕੀਤਾ ਜਾਵੇਗਾ | ਉਦੋਂ ਤੱਕ ਯੇਦੀਯੁਰੱਪਾ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ | ਅਸਤੀਫੇ ਤੋਂ ਕੁਝ ਘੰਟੇ ਪਹਿਲਾਂ ਆਪਣੀ ਸਰਕਾਰ ਦੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ 'ਤੇ 78 ਸਾਲਾ ਭਾਜਪਾ ਨੇਤਾ ਨੇ ਵਿਧਾਨ ਸਭਾ ਕੰਪਲੈਕਸ 'ਚ ਕਿਹਾ ਸੀ ਕਿ ਉਹ ਦੁਪਹਿਰ ਦੇ ਖਾਣੇ ਤੋਂ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦੇਣਗੇ | ਯੇਦੀਯੁਰੱਪਾ ਨੇ ਭਾਵੁਕ ਹੁੰਦਿਆਂ ਗਲਾ ਭਰ ਕੇ ਕਿਹਾ ਸੀ, ਮੇਰੀ ਗੱਲ ਨੂੰ ਐਵੇਂ ਨਾ ਸਮਝਿਓ, ਤੁਹਾਡੀ ਆਗਿਆ ਨਾਲ ਮੈਂ ਫੈਸਲਾ ਕੀਤਾ ਹੈ ਕਿ ਮੈਂ ਦੁਪਹਿਰ ਦੇ ਖਾਣੇ ਤੋਂ ਬਾਅਦ ਰਾਜ ਭਵਨ ਜਾਵਾਂਗਾ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਰਾਜਪਾਲ ਨੂੰ ਸੌਂਪਾਂਗਾ | ਉਨ੍ਹਾ ਕਿਹਾ ਸੀ-ਮੈਂ ਇਹ ਉਦਾਸੀ ਕਰਕੇ ਨਹੀਂ, ਬਲਕਿ ਖੁਸ਼ੀ ਨਾਲ ਕਰ ਰਿਹਾ ਹਾਂ |

199 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper