Latest News
ਚਾਨੂ ਦਾ ਦਿੱਲੀ ਏਅਰਪੋਰਟ 'ਤੇ ਜ਼ੋਰਦਾਰ ਸਵਾਗਤ

Published on 26 Jul, 2021 10:52 AM.


ਨਵੀਂ ਦਿੱਲੀ : ਟੋਕੀਓ ਓਲੰਪਿਕ 2020 'ਚ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਣ ਵਾਲੀ ਮੀਰਾਬਾਈ ਚਾਨੂ ਦੇਸ਼ ਵਾਪਸ ਆ ਚੁੱਕੀ ਹੈ | ਏਅਰਪੋਰਟ 'ਤੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ | ਵੇਟਲਿਫਟਰ ਚਾਨੂ ਨੇ ਇਸ ਸ਼ਾਨਦਾਰ ਸਵਾਗਤ ਲਈ ਧੰਨਵਾਦ ਕੀਤਾ ਹੈ | ਜਾਣਕਾਰੀ ਇਹ ਵੀ ਹੈ ਕਿ ਵੇਟਲਿਫਟਰ (49 ਕਿਲੋਗ੍ਰਾਮ ਵਰਗ) 'ਚ ਚਾਂਦੀ ਦਾ ਤਮਗਾ ਹਾਸਲ ਕਰਨ ਵਾਲੇ ਮੀਰਾਬਾਈ ਚਾਨੂ ਦਾ ਤਮਗਾ ਗੋਲਡ 'ਚ ਬਦਲ ਸਕਦਾ ਹੈ | ਅਸਲ 'ਚ ਚੀਨੀ ਖਿਡਾਰੀ 'ਤੇ ਡੋਪਿੰਗ ਦਾ ਸ਼ੱਕ ਹੈ | ਇਸੇ ਦੌਰਾਨ ਮਨਿਕਾ ਬਤਰਾ ਟੇਬਲ ਟੈਨਿਸ ਦੇ ਮਹਿਲਾ ਸਿੰਗਲ 'ਚ ਸੋਮਵਾਰ ਆਸਟਰੀਆ ਦੀ ਸੋਫੀਆ ਪੋਲਕਾਨੋਵਾ ਤੋਂ ਸਿੱਧੇ ਸੈੱਟਾਂ 'ਚ ਹਾਰ ਕੇ ਮੁਕਾਬਲੇ 'ਚੋਂ ਬਾਹਰ ਹੋ ਗਈ | ਤੀਜੇ ਦੌਰ 'ਚ ਮਨਿਕਾ ਸੋਫੀਆ ਹੱਥੋਂ 8-11, 2-11, 5-11, 7-11 ਨਾਲ ਹਾਰੀ | ਇਸ ਤੋਂ ਪਹਿਲਾਂ ਮਨਿਕਾ ਅਚੰਤਾ ਸ਼ਰਤ ਕਮਲ ਨਾਲ ਮਿਕਸਡ ਡਬਲਜ਼ ਵਰਗ ਦੇ ਮੁਕਾਬਲਿਆਂ 'ਚੋਂ ਵੀ ਬਾਹਰ ਹੋ ਚੁੱਕੀ ਹੈ | ਅਚੰਤਾ ਸ਼ਰਤ ਕਮਲ ਨੇ ਪੁਰਸ਼ਾਂ ਦੇ ਸਿੰਗਲ ਮੁਕਾਬਲੇ ਦੇ ਦੂਜੇ ਦੌਰ 'ਚ ਪੁਰਤਗਾਲ ਦੇ ਟਿਆਗੋ ਅਪੋਲੋਨੀਆ ਖਿਲਾਫ ਜਿੱਤ ਹਾਸਲ ਕੀਤੀ ਹੈ | ਇਸੇ ਦੌਰਾਨ ਟੈਨਿਸ ਦੇ ਪੁਰਸ਼ ਸਿੰਗਲ ਵਰਗ 'ਚ ਭਾਰਤ ਦਾ ਸੁਮਿਤ ਨਾਗਲ ਵੀ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਦਾਨਿਲ ਮੈਦਵੇਦੇਵ ਤੋਂ ਹਾਰ ਕੇ ਬਾਹਰ ਹੋ ਬਾਹਰ ਹੋ ਗਿਆ | ਦੂਜੇ ਦੌਰ 'ਚ ਨਾਗਲ ਨੂੰ ਮੈਦਵੇਦੇਵ ਤੋਂ 2-6, 1-6 ਨਾਲ ਹਾਰ ਮਿਲੀ | ਬੈਡਮਿੰਟਨ ਵਿੱਚ ਭਾਰਤੀ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਪੁਰਸ਼ਾਂ ਦੇ ਡਲਬਜ਼ ਵਰਗ 'ਚ ਇੰਡੋਨੇਸ਼ੀਆ ਦੇ ਮਾਰਕਸ ਫਰਨਾਲਡੀ ਗਿਡਿਓਨ ਅਤੇ ਕੇਵਿਨ ਸੰਜੈ ਸੁਕਾਮੁਲਜੋ ਦੀ ਅੱਵਲ ਦਰਜਾ ਪ੍ਰਾਪਤ ਜੋੜੀ ਤੋਂ 13-21, 12-21 ਨਾਲ ਹਾਰ ਗਈ |
ਸਕੀਟ ਨਿਸ਼ਾਨੇਬਾਜ਼ੀ 'ਚ ਵੀ ਭਾਰਤ ਹੱਥ ਨਿਰਾਸ਼ਾ ਲੱਗੀ ਹੈ, ਜਿੱਥੇ ਅੰਗਦਵੀਰ ਸਿੰਘ ਅਤੇ ਮੈਰਾਜ ਅਹਿਮਦ ਖਾਨ ਮੁਕਾਬਲੇ 'ਚੋਂ ਬਾਹਰ ਹੋ ਗਏ | ਅੰਗਦ 18ਵੇਂ ਅਤੇ ਮੈਰਾਜ 25ਵੇਂ ਸਥਾਨ 'ਤੇ ਰਹਿੰਦਿਆਂ ਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੇ | ਦੂਜੇ ਪਾਸੇ ਅਤਨੂ ਦਾਸ, ਪ੍ਰਵੀਨ ਜਾਧਵ ਅਤੇ ਤਰੁਣਦੀਪ ਰਾਏ ਦੀ ਭਾਰਤੀ ਪੁਰਸ਼ਾਂ ਦੀ ਤੀਰਅੰਦਾਜ਼ੀ ਟੀਮ ਵੀ ਸੋਮਵਾਰ ਨੂੰ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਟੀਮ ਤੋਂ ਹਾਰ ਕੇ ਟੋਕੀਓ ਓਲੰਪਿਕ ਖੇਡਾਂ ਤੋਂ ਬਾਹਰ ਹੋ ਗਈ | ਭਾਰਤੀ ਤਿਕੜੀ ਨੇ ਕਜ਼ਾਕਿਸਤਾਨ ਨੂੰ 6-2 ਨਾਲ ਹਰਾ ਕੇ ਦਿਨ ਦੀ ਸ਼ੁਰੂਆਤ ਚੰਗੀ ਕੀਤੀ ਸੀ, ਪਰ ਕੁਆਰਟਰ ਫਾਈਨਲ ਵਿਚ ਉਸ ਦਾ ਮੁਕਾਬਲਾ ਅੱਵਲ ਦਰਜਾ ਪ੍ਰਾਪਤ ਕੋਰੀਆ ਦੀ ਟੀਮ ਨਾਲ ਹੋਇਆ, ਜਿਸ ਵਿੱਚ ਉਸ ਨੂੰ 0-6 ਨਾਲ ਹਾਰ ਮਿਲੀ |

210 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper