Latest News
ਨਾਰੀਵਾਦੀ ਲੇਖਕਾ ਕਮਲਾ ਭਸੀਨ ਨਹੀਂ ਰਹੇ

Published on 25 Sep, 2021 11:07 AM.


ਨਵੀਂ ਦਿੱਲੀ : ਮਸ਼ਹੂਰ ਮਹਿਲਾ ਅਧਿਕਾਰ ਕਾਰਕੁਨ, ਕਵਿੱਤਰੀ ਅਤੇ ਲੇਖਕਾ ਕਮਲਾ ਭਸੀਨ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ | ਉਹ 75 ਸਾਲ ਦੇ ਸਨ | ਸਮਾਜਕ ਕਾਰਕੁੰਨ ਕਵਿਤਾ ਸ੍ਰੀਵਾਸਤਵ ਨੇ ਟਵਿੱਟਰ 'ਤੇ ਦੱਸਿਆ ਕਿ ਭਸੀਨ ਨੇ ਤੜਕੇ ਕਰੀਬ ਤਿੰਨ ਵਜੇ ਆਖਰੀ ਸਾਹ ਲਿਆ | ਭਸੀਨ ਭਾਰਤ ਅਤੇ ਹੋਰ ਦੱਖਣ ਏਸ਼ੀਆਈ ਦੇਸ਼ਾਂ 'ਚ ਮਹਿਲਾ ਅੰਦੋਲਨ ਦੀ ਇੱਕ ਪ੍ਰਮੁੱਖ ਅਵਾਜ਼ ਰਹੀ | ਕਵਿਤਾ ਸ੍ਰੀਵਾਸਤਵ ਨੇ ਟਵੀਟ ਕੀਤਾ, 'ਸਾਡੀ ਪਿਆਰੀ ਮਿੱਤਰ ਕਮਲਾ ਭਸੀਨ ਦਾ 25 ਸਤੰਬਰ ਨੂੰ ਤੜਕੇ ਲਗਭਗ ਤਿੰਨ ਵਜੇ ਦੇਹਾਂਤ ਹੋ ਗਿਆ | ਇਹ ਭਾਰਤ ਅਤੇ ਦੱਖਣ ਏਸ਼ੀਆ ਖੇਤਰ 'ਚ ਮਹਿਲਾ ਅੰਦੋਲਨ ਲਈ ਇੱਕ ਵੱਡਾ ਝਟਕਾ ਹੈ | ਮੁਸ਼ਕਲ ਪ੍ਰਸਥਿਤੀਆਂ 'ਚ ਵੀ ਉਨ੍ਹਾ ਜ਼ਿੰਦਾਦਿਲੀ ਨਾਲ ਜੀਵਨ ਦਾ ਲੁਤਫ਼ ਲਿਆ |' ਕਮਲਾ ਭਸੀਨ ਦੇ ਦੇਹਾਂਤ 'ਤੇ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਵੀ ਦੁੱਖ ਪ੍ਰਗਟ ਕੀਤਾ | ਉਨ੍ਹਾ ਟਵੀਟ ਕਰਦੇ ਹੋਏ ਲਿਖਿਆ, 'ਕਮਲਾ ਭਸੀਨ ਨੇ ਆਪਣੀ ਆਖਰੀ ਲੜਾਈ ਗਾਇਨ ਅਤੇ ਜੀਵਨ ਨੂੰ ਚੰਗੀ ਤਰ੍ਹਾਂ ਨਾਲ ਜਿਊਨ ਦੇ ਜਸ਼ਨ ਦੇ ਨਾਲ ਪੂਰੀ ਕੀਤੀ | ਉਨ੍ਹਾ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ |'

202 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper