Latest News
ਕੈਪਟਨ ਘਚੋਲਾ ਪਾਉਣ ਤੋਂ ਬਾਜ਼ ਆਉਣ : ਸਾਂਬਰ

Published on 25 Oct, 2021 11:32 AM.


ਚੰਡੀਗੜ੍ਹ : ਕੁਲ ਹਿੰਦ ਕਿਸਾਨ ਦੇ ਪ੍ਰਧਾਨ ਭੂਪਿੰਦਰ ਸਾਂਬਰ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਦੇਸ਼-ਵਿਆਪੀ 16 ਮਹੀਨਿਆਂ ਤੋਂ ਚੱਲ ਰਹੇ ਅਤੇ ਸੈਂਕੜੇ ਕੁਰਬਾਨੀਆਂ ਭਰੇ ਘੋਲ ਨੂੰ ਆਪਣੀ ਸਿਆਸਤ ਦਾ ਮੋਹਰਾ ਬਣਾ ਰਿਹਾ ਹੈ ਅਤੇ ਕੇਂਦਰ ਦੀ ਰਾਸ਼ਟਰ ਸੰਘੀ-ਭਾਜਪਾ ਸਰਕਾਰ ਦੇ ਪੱਖ ਵਿਚ ਲੁਕਣ-ਮੀਟੀ ਖੇਡ ਰਿਹਾ ਹੈ |
ਇਸ ਸੰਬੰਧੀ ਅਖਬਾਰਾਂ ਵਿਚ ਚੱਲ ਰਹੀ ਚਰਚਾ ਨੂੰ ਰੱਦ ਕਰਦਿਆਂ ਸਾਥੀ ਸਾਂਬਰ ਨੇ ਕਿਹਾ ਕਿ ਕਿਸਾਨਾਂ ਦਾ ਪੱਖ ਸਪੱਸ਼ਟ ਹੈ ਅਤੇ ਕੈਪਟਨ ਸਾਹਿਬ ਵੀ ਕਹਿੰਦੇ ਰਹੇ ਹਨ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਤੇ ਖੇਤੀਬਾੜੀ ਵਿਰੋਧੀ ਅਤੇ ਸਾਮਰਾਜ ਅਤੇ ਨਿਗਮਾਂ-ਪੱਖੀ ਤਿੰਨ ਕਾਨੂੰਨ ਰੱਦ ਕਰਨ, ਘੱਟੋ-ਘੱਟ ਸਹਾਇਕ ਮੁੱਲ ਸਭ ਫਸਲਾਂ ਅਤੇ ਸਾਰੇ ਦੇਸ਼ ਵਿਚ ਕਾਨੂੰਨੀ ਤੌਰ ਉਤੇ ਲਾਗੂ ਕਰਨ, ਸਭ ਕਰਜ਼ਿਆਂ ਉਤੇ ਲੀਕ ਫੇਰਨ ਤੋਂ ਘੱਟ ਕੋਈ ਗੱਲ ਮਨਜ਼ੂਰ ਨਹੀਂ | ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਨਾਲ ਵਾਰ-ਵਾਰ ਮੀਟਿੰਗਾਂ ਕਰਨ ਮਗਰੋਂ ਚੋਣਾਂ ਵਿਚ ਸੰਘ-ਭਾਜਪਾ ਨਾਲ ਮਿਲ ਕੇ ਚੋਣਾਂ ਲੜਨ ਲਈ ਕਿਸਾਨਾਂ ਦੇ ਦੇਸ਼ਵਿਆਪੀ ਘੋਲ ਨੂੰ ਆਪਣੀ ਨਿੱਜੀ ਸਿਆਸਤ ਦੇ ਦਾਅ ਉਤੇ ਲਗਾ ਰਿਹਾ ਹੈ ਅਤੇ ਫਜ਼ੂਲ ਘਚੋਲਾ ਪਾਉਣ ਦੇ ਜਤਨ ਕਰ ਰਿਹਾ ਹੈ, ਅਜਿਹੇ ਜਤਨ ਫੌਰਨ ਬੰਦ ਕੀਤੇ ਜਾਣ | ਸਾਰੇ ਦੇਸ਼ ਦੇ ਕਿਸਾਨ ਅਜਿਹੀਆਂ ਕੋਝੀਆਂ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣ | ਉਹਨਾ ਪਰਵਾਰਕ ਜੀਵਨ ਅਤੇ ਇਸਤਰੀਆਂ ਨੂੰ ਸਿਆਸਤ ਦਾ ਮੁੱਦਾ ਬਣਾ ਕੇ ਸਭਿਅਤਾ ਤੋਂ ਗਿਰੇ ਢੰਗ ਅਪਣਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਹਕੂਮਤੀ ਲੋਕ ਪੰਜ ਸਾਲਾਂ ਦੀ ਆਪਣੀ ਕਾਰਕਰਦਗੀ ਦਾ ਹਿਸਾਬ ਦੇਣ, ਨਾ ਕਿ ਜਜ਼ਬਾਤੀ ਸੁਆਲ ਭੜਕਾ ਕੇ ਲੋਕਾਂ ਨੂੰ ਗੁੰਮਰਾਹ ਕਰਨ |

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper