Latest News
ਪੁਰੀ ਸਾਹਿਬ ਦੀਆਂ ਯਾਦਾਂ

Published on 30 Nov, 2021 10:52 AM.


ਨਵੀਂ ਦਿੱਲੀ : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪਤਨੀ ਲਕਸ਼ਮੀ ਪੁਰੀ ਨਾਲ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ | ਪਤਨੀ ਵੀ ਸਾਬਕਾ ਡਿਪਲੋਮੈਟ ਹੈ | ਮੰਤਰੀ ਨੇ ਆਪਣੇ ਮਸੂਰੀ ਦੌਰੇ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕਰਦੇ ਹੋਏ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ, ਜਦੋਂ ਉਹ ਪਹਿਲੀ ਵਾਰ ਮਿਲੇ ਸਨ ਤੇ ਇਕ-ਦੂਜੇ ਨੂੰ ਦਿਲ ਦੇ ਬੈਠੇ ਸਨ | ਪੁਰੀ ਨੇ ਪੋਸਟ ਦੀ ਕੈਪਸ਼ਨ ਦਿੱਤੀ ਹੈ-ਜਬ ਵੀ ਮੈੱਟ ਅਗੇਨ ਮਸੂਰੀ (ਜਦੋਂ ਅਸੀਂ ਮਸੂਰੀ 'ਚ ਦੁਬਾਰਾ ਮਿਲੇ) ਇਹ ਉਹ ਥਾਂ ਹੈ, ਜਿੱਥੇ ਅਸੀਂ ਪਹਿਲੀ ਵਾਰ ਮਿਲੇ ਸੀ, ਪਿਆਰ ਦਾ ਇਜ਼ਹਾਰ ਤੇ ਆਪਣੀ ਜ਼ਿੰਦਗੀ ਇਕੱਠੇ ਬਿਤਾਉਣ ਦਾ ਫੈਸਲਾ ਕੀਤਾ |

202 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper