Latest News
ਪੰਜ ਸਾਲਾਂ 'ਚ ਛੇ ਲੱਖ ਤੋਂ ਵੱਧ ਭਾਰਤੀਆਂ ਨੇ ਨਾਗਰਿਕਤਾ ਛੱਡੀ

Published on 30 Nov, 2021 10:54 AM.


ਨਵੀਂ ਦਿੱਲੀ : ਪਿਛਲੇ ਪੰਜ ਸਾਲਾਂ ਵਿਚ ਛੇ ਲੱਖ ਤੋਂ ਵੱਧ ਭਾਰਤੀ ਨਾਗਰਿਕਾਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ | ਮੰਗਲਵਾਰ ਲੋਕ ਸਭਾ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲਿਖਤੀ ਜਵਾਬ ਵਿਚ ਕਿਹਾ ਕਿ ਵਿਦੇਸ਼ ਮੰਤਰਾਲੇ ਕੋਲ ਜਾਣਕਾਰੀ ਅਨੁਸਾਰ 1,33,83,718 ਭਾਰਤੀ ਨਾਗਰਿਕ ਦੂਜੇ ਦੇਸ਼ਾਂ ਵਿਚ ਰਹਿ ਰਹੇ ਹਨ | ਸਾਲ 2017 ਵਿਚ 1,33,049, 2018 ਵਿਚ 1,34,561, 2019 ਵਿਚ 1,44,01, 2020 ਵਿਚ 85,248 ਅਤੇ 30 ਸਤੰਬਰ 2021 ਤੱਕ 1,11, 287 ਭਾਰਤੀ ਨਾਗਰਿਕਾਂ ਨੇ ਆਪਣੀ ਨਾਗਰਿਕਤਾ ਛੱਡੀ |
ਕੇਂਦਰ ਵੱਲੋਂ ਪੰਜਾਬ ਦਾ ਇਤਰਾਜ਼ ਰੱਦ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮੰਗਲਵਾਰ ਕਿਹਾ ਕਿ ਪੰਜਾਬ ਤੇ ਪੱਛਮੀ ਬੰਗਾਲ ਸਣੇ ਕੁਝ ਰਾਜਾਂ ਦੀਆਂ ਸਰਕਾਰਾਂ ਵੱਲੋਂ ਉਥੇ ਬੀ ਐੱਸ ਐੱਫ ਦਾ ਅਧਿਕਾਰ ਖੇਤਰ ਵਧਾਉਣ ਦੇ ਨੋਟੀਫਿਕੇਸ਼ਨ ਬਾਰੇ ਪ੍ਰਗਟਾਏ ਖਦਸ਼ੇ ਬੇਬੁਨਿਆਦ ਹਨ | ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ 'ਚ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਬੀ ਐੱਸ ਐੱਫ ਦੇ ਅਧਿਕਾਰ ਖੇਤਰ ਦਾ ਵਿਸਥਾਰ ਕਰਨ ਨਾਲ ਸੂਬਾ ਪੁਲਸ ਮਜ਼ਬੂਤ ਹੋਣ ਦੇ ਨਾਲ-ਨਾਲ ਸਰਹੱਦ ਪਾਰੋਂ ਅਪਰਾਧਾਂ 'ਤੇ ਕੰਟਰੋਲ ਹੋਰ ਬਿਹਤਰ ਹੋ ਜਾਵੇਗਾ |

194 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper